ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ ਸ਼ਪਸ਼ਟ ਖਡੂਰ ਸਾਹਿਬ ਤੋ ਚੋਣ ਲੜਣ ਬਾਰੇ ਪੰਥਕ ਜਥੇਬੰਦੀਆਂ,ਪਰਵਾਰ,ਤੇ ਸੰਗਤ ਦੀ ਰਾਏ ਨਾਲ ਹੀ ਲੈਣਗੇ ਕੋਈ ਫੈਸਲਾ 

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 25, 2024 09:09 PM

ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜਰਬੰਦ ਵਾਰਿਸ ਪੰਜਾਬ ਦੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਚੋਣ ਲੜਣ ਬਾਰੇ ਸ਼ਪਸ਼ਟ ਕੀਤਾ ਹੈ ਕਿ ਉਹ ਲੋਕ ਰਾਏ ਮੁਤਾਬਿਕ ਹੀ ਫੈਸਲਾ ਲੈਣਗੇ। ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਮੁਲਾਕਾਤ ਕਰਨ ਲਈ ਡਿਬਰੂਗੜ੍ਹ ਜ਼ੇਲ ਪਹੰਚੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ੍ਰ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ ਤੇ ਪਪਲਪ੍ਰੀਤ ਸਿੰਘ ਦੇ ਮਾਮਾ ਸ੍ਰ ਅਮਰਜੀਤ ਸਿੰਘ ਨੇ ਦਸਿਆ ਕਿ ਅੱਜ ਦੀ ਮੁਲਾਕਾਤ ਸਮੇ ਜ਼ੇਲ ਪ੍ਰਸ਼ਾਸਨ ਦਾ ਰਵੀਇਆ ਬਹੁਤ ਤੰਗ ਕਰਨ ਵਾਲਾ ਸੀ। ਮੁਲਾਕਾਤ ਲਈ ਸਾਨੂੰ ਬਹੁਤ ਲੰਮਾਂ ਸਮਾ ਉਡੀਕ ਕਰਨੀ ਪਈ ਤੇ ਮੁਲਕਾਤ ਸਮੇ ਵੀ ਸਾਨੂੰ ਪ੍ਰੇਸ਼ਾਨ ਕੀਤਾ ਗਿਆ। ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਭਾਈ ਸੁਖਚੈਨ ਸਿੰਘ ਨੇ ਦਸਿਆ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋ ਚੋਣ ਲੜਣ ਬਾਰੇ ਗਲ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਸ਼ਪਸ਼ਟ ਕੀਤਾ ਕਿ ਉਹ ਆਪਣੇ ਪਰਵਾਰ, ਪੰਥਕ ਜਥੇਬੰਦੀਆਂ ਤੇ ਸੰਗਤ ਦੀ ਰਾਏ ਨਾਲ ਹੀ ਕੋਈ ਫੈਸਲਾ ਲੈਣਗੇ।ਉਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਦਸਿਆ ਹੈ ਕਿ ਉਨਾਂ ਨੂੰ ਐਡਵੋਕੇਟ ਰਾਜਦੇਵ ਸਿੰਘ ਬਰਨਾਲਾ ਨੇ ਚੋਣ ਲੜਣ ਲਈ ਕਿਹਾ ਜਰੂਰ ਸੀ ਤੇ ਉਨਾਂ ਇਹ ਹੀ ਜਵਾਬ ਦਿੱਤਾ ਸੀ ਕਿ ਉਹ ਪਰਵਾਰ, ਸੰਸਥਾਵਾਂ ਤੇ ਸੰਗਤਾਂ ਦੀ ਰਾਏ ਲੈ ਕੇ ਫੈਸਲਾ ਕਰਨਗੇ ਪਰ ਐਡਵੋਕੇਟ ਰਾਜਦੇਵ ਸਿੰਘ ਨੂੰ ਸੁਨਣ ਵਿਚ ਗਲਤੀ ਲਗ ਗਈ ਹੈ। ਉਨਾ ਦਸਿਆ ਕਿ ਸਾਰੇ ਸਿੰਘ ਤੰਦਰੁ॥ਸਤ ਹਨ ਤੇ ਚੜਦੀ ਕਲਾ ਵਿਚ ਹਨ। ਇਸ ਮੌਕੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ੍ਰ ਤਰਸੇਮ ਸਿੰਘ ਨੇ ਕਿਹਾ ਕਿ ਉਹ ਕਲ ਇਕ ਵਾਰ ਡਿਬਰੂਗੜ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਕ ਵਾਰ ਫਿਰ ਤੋ ਬੰਦੀ ਸਿੰਘਾਂ ਨਾਲ ਮੁਲਕਾਤ ਕਰਨ ਦਾ ਸਮਾਂ ਦੇਣ ਦੀ ਮੰਗ ਕਰਨਗੇ।

Have something to say? Post your comment

 

ਪੰਜਾਬ

ਕਿਸੇ ਵੀ ਕਿਸਾਨ ਨੂੰ ਕਣਕ ਵੇਚਣ ਲਈ ਮੰਡੀਆਂ ਚ ਰੁਲਣ ਨਹੀਂ ਦਿੱਤਾ: ਮੀਤ ਹੇਅਰ

ਸੀਬਾ ਦੇ ਐਨ.ਸੀ.ਸੀ. ਯੂਨਿਟ ਨੇ ਸਿਖਲਾਈ ਕੈਂਪ ਲਾਇਆ ਤਿੰਨ ਕੈਡਿਟਾਂ ਨੂੰ ਮਿਲੀ ਸਕਾਲਰਸ਼ਿਪ

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਨਿੰਦਣਯੋਗ ਨੇ ਪਹੁੰਚਾਈ ਸਿੱਖ ਭਾਵਨਾਵਾਂ ਨੂੰ ਠੇਸ -ਧਾਮੀ

ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ

ਮੰਦਰ ਦੇ ਪੁਜਾਰੀਆਂ ਵੱਲੋਂ ਨੌਜਵਾਨ ਦਾ ਕਤਲ; ਲਾਸ਼ ਹਵਨਕੁੰਡ ਹੇਠ ਦਬਾਈ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ 

ਮੰਡੀਆਂ ਵਿਚ ਪਹੁੰਚੀ ਕਣਕ ਦੀ 98 ਫੀਸਦੀ ਤੋਂ ਵਧੇਰੇ ਕਣਕ ਦੀ ਹੋ ਚੁੱਕੀ ਹੈ ਖਰੀਦ—ਵਧੀਕ ਡਿਪਟੀ ਕਮਿਸ਼ਨਰ

ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ